ePrivacy and GPDR Cookie Consent by Cookie Consent

Shayari 2025. hindi shayari 2025| हिंदी शायरी | Shayari 2025 | 2025 Shayari | 2025 Ki Shayari | 2025shayari | 2025शायरी.Dard Shayari

Breaking

Thursday, 8 January 2015

Love letter

ਦੇਸੀ ਲਵ ਲੈਟਰ ਜਰੂਰ ਪੜਿਓ :- ਹੁਣ ਆਪਣੇ ਦਿਲ ਤੇ ਪੱਥਰ ਰੱਖ ਕੇ ਮੈਨੂੰ ਭੁੱਲ ਜਾਵੀਂ। ਹੁਣ ਮੈਂ ਭੋਲੇ ਦੀ ਮੰਗ ਹਾਂ। ਵੇ ਹੁਣ ਤੇਰਾ ਮੇਰਾ ਵਿਆਹ ਨਹੀਂ ਹੋ ਸਕਦਾ। ਮੇਰੀਆਂ ਫੋਟੋਆਂ ਅਤੇ ਚਿੱਠੀਆਂ ਨੂੰ ਛੱਪੜ ਵਿੱਚ ਸੁੱਟ ਦੇਵੀ। ਹੋਰ ਨਾ ਕੀਤੇ ਗਲ ਨਾਲ ਲਾ ਬੂਕੀ ਜਾਇਆ ਕਰੀ । ਵੇ ਅੰਨਿਆਂ ਤੈਨੂੰ ਉਹ ਦਿਨ ਬਹੁਤ ਯਾਦ ਆਉਣਗੇ, ਜਦੋਂ ਆਪਾ ਬਾਬੇ ਦੇ ਮੇਲੇ ਤੇ ਮਿਲੇ ਸੀ, ਜਿਥੇ ਆਪਾਂ 2 ਰੁਪਏ ਦੇ ਗੋਲ ਗੱਪੇ ਖਾਦੇ ਸੀ ਇਕੋ ਪਲੇਟ ਵਿੱਚ, ਮੈਨੂੰ ਵੀ ਉਹ ਦਿਨ ਯਾਦ ਆਉਣਗੇ । ਹਾਂ ਇੱਕ ਗਲ ਹੋਰ ਜੋ ਤੂੰ ਮੇਲ...ੇ ਤੋਂ ਮੈਨੂੰ ਚੁੰਨੀ ਲੈ ਕੇ ਦਿਤੀ ਸੀ ਓ ਸਾਡੇ ਕੱਟੇ ਦੀ ਪੂਛ ਮੱਝ ਨੇ ਪੈਰ ਨਾਲ ਦੱਬ ਦਿੱਤੀ ਸੀ, ਉਹ ਉਸਦੀ ਪੂਛ ਨਾਲ ਬੰਨ ਦਿੱਤੀ ਸੀ । ਵੇ ਮੈਂ ਤੈਨੂੰ ਮੇਲੇ ਤੋਂ ਜੋ ਜੁੱਤੀ ਚੱਕ ਕੇ ਦਿਤੀ ਸੀ ਉਹ ਵਾਪਸ਼ ਕਰ ਦੇਵੀ ਉਹ ਹੁਣ ਭੋਲੇ ਨੂੰ ਦੇਣੀ ਹੈ। ਤੇਰੀਆਂ ਭੇਜੀਆਂ ਸਾਰੀਆਂ ਚੀਜਾਂ ਮੈਂ ਇਕਬਾਲ ਕੋਲ ਭੇਜ ਦਿਤੀਆਂ ਨੇ ਉਸ ਤੋਂ ਲੈ ਲਵੀ ਸਮਾਨ ਚੈਕ ਕਰ ਲਈ ਕੀਤੇ ਕੱਢ ਕੇ ਉਹ ਆਪਣੀ ਸਹੇਲੀ ਨੂੰ ਨਾ ਦੇ ਦੇਵੇ । ਸਮਾਨ ਦੀ ਲਿਸਟ ਮੈਂ ਲਿਫਾਫੇ ਵਿੱਚ ਪਾ ਦਿਤੀ ਹੈ। ਤੈਨੂੰ ਵਿਆਹ ਦਾ ਕਾਰਡ ਤਾਂ ਨਹੀਂ ਦੇ ਰਹੀ, ਪਰ ਮੈਨੂੰ ਪਤਾ ਤੂੰ ਜਰੂਰ ਆਵੇਗਾ ਕਿਉ ਕੀ ਤੈਨੂੰ ਲੱਡੂ ਜਲੇਬੀਆਂ ਬਹੁਤ ਪਸੰਦ ਨੇ, ਵੇ ਕੰਜਰਾਂ ਵਾਂਗੂੰ ਕੀਤੇ ਗਾਹ ਨਾ ਪਾ ਦੇਵੀ। ਵੇ ਮਰ ਜਾਣਿਆ ਮੈਨੂੰ ਮਾਫ ਕਰ ਦੇਵੀ....

No comments:

Post a Comment

loading...