ਅੱਜ ਬੜੀ ਬਦਲਵਾਈ ਹੈ ਤੇਰੇ ਸ਼ਹਿਰ ਅੰਦਰ|
ਕਾਲੀ ਘਟਾ ਸ਼ਾਈ ਹੈ ਤੇਰੇ ਸ਼ਹਿਰ ਅੰਦਰ|
ਕਦੀ ਹਵਾ ਦੇ ਬੁੱਲੇ ਨਾਲ ਨਚਦਾ ਤੇ ਕਦੀ ਕਣੀਆਂ ਸੰਗ ਰੋਂਦਾ ਹੈ
ਅੱਜ ਮੌਸਮ ਹੋਇਆ ਸ਼ੁਦਾਈ ਹੈ ਤੇਰੇ ਸ਼ਹਿਰ ਅੰਦਰ |
ਕੋਸ਼ਿਸ਼ ਤਾਂ ਏ ਸੀ ਮੇਰੀ ਕੇ ਮੇਹ੍ਫਿਲਾਂ ਦਾ ਦੌਰ ਚਲਦਾ ਰਹੇ ,
ਪਰ ਮੇਰੇ ਹਿੱਸੇ ਪਈ ਤਨਹਾਈ ਹੈ ਤੇਰੇ ਸ਼ਹਿਰ ਅੰਦਰ |
ਹਾਰ ਹੰਭ ਖਾਲੀ ਹਥ ਹੀ ਕਈ ਘਰਾਂ ਨੂ ਮੁੜ੍ਹ ਗਏ ਨੇ
ਤੇ ਕਈਆਂ ਹਥਾਂ ਤੇ ਸਰੋਂ ਜਮਾਈ ਹੈ ਤੇਰੇ ਸ਼ਹਿਰ ਅੰਦਰ |
ਕੁਤੇਆਂ ਦਾ ਰੋਨਾ ਵੀ ਸਾਰੀ ਰਾਤ ਹੀ ਚਲਦਾ ਰਿਹਾ,
ਕੋਈ ਲਗਦਾ ਆਫਤ ਆਈ ਹੈ ਤੇਰੇ ਸ਼ਹਿਰ ਅੰਦਰ |
ਓਹੀ ਗੱਲਾਂ ,ਓਹੀ ਸ਼ਿਕਵੇ , ਓਹੀ ਸਵਾਲ , ਜਾਮ ਹੈ ਹਥ ਚ ,
ਅੱਜ ਫਿਰ ਮੇਂ ਮੇਹਫਿਲ ਸਜਾਈ ਹੈ ਤੇਰੇ ਸ਼ਹਿਰ ਅੰਦਰ |
ਤੂੰ ਮੁੜ੍ਹ ਆਵੇਂਗਾ ਸਜਣਾ ਮੇਲ ਦੁਬਾਰਾ ਹੋਵਣਗੇ,
ਇਕ ਝੂਠੀ ਆਸ ਲਗਾਈ ਹੈ ਤੇਰੇ ਸ਼ਹਿਰ ਅੰਦਰ |
ਬਦੋ-ਬਦੀ ਹੋ ਜਾਂਦਾ ਹੈ ਤੇਰਾ ਗੀਤਾਂ ਵਿਚ ਜਿਕਰ ,
ਮੇਂ ਜਦ ਵੀ ਕਲਮ ਘਸਾਈ ਹੈ ਤੇਰੇ ਸ਼ਹਿਰ ਅੰਦਰ
By Rana chahal
Www.loveshyari.wordpress.com
Saturday, 14 February 2015
ਤੇਰੇ ਸ਼ਹਿਰ ਅੰਦਰ|
About Luv Shayari
Thank you for visiting Our website and come again. Share your feelings with us, send email to shyari4u@gmail.com
Punjabi Language
Labels:
Punjabi Language
loading...
Subscribe to:
Post Comments (Atom)
No comments:
Post a Comment